ਅੰਧੀ ਕੋਠੀ ਤੇਰਾ ਨਾਮੁ ਨਾਹੀ ।। (ਅੰਗ - ੩੫੪) ਹੇ ਪ੍ਰਭੂ! ਜਿਸ ਹਿਰਦੇ ਵਿੱਚ ਤੇਰਾ ਨਾਮ ਨਹੀਂ ਉਹ ਇੱਕ ਹਨੇਰੀ ਕੋਠੜੀ ਹੀ ਹੈ। Without the Name of the Lord, the chamber of soul remains dark. |
ਵਿੱਦਿਆ ਵੀਚਾਰੀ ਤਾਂ ਪਰਉਪਕਾਰੀ ।। (ਅੰਗ - ੩੫੬) ਜੋ ਮਨੁੱਖ ਦੂਜਿਆਂ ਨਾਲ ਭਲਾਈ ਕਰਨ ਵਾਲਾ ਹੋ ਗਿਆ ਹੈ ਤਾਂ ਹੀ ਸਮਝੋ ਕਿ ਉਹ ਵਿੱਦਿਆ ਪਾ ਕੇ ਵਿਚਾਰਵਾਨ ਬਣਿਆ ਹੈ। Contemplating and reflecting upon knowledge, one becomes a benefactor to others. |
ਜੀਵਤ ਦੀਸੈ ਤਿਸੁ ਸਰਪਰ ਮਰਣਾ।। (ਅੰਗ - ੩੭੪) ਜੋ ਮਾਇਆ ਦੇ ਆਸਰੇ ਜੀਉਂਦਾ ਦਿੱਸਦਾ ਹੈ, ਉਸ ਨੂੰ ਜ਼ਰੂਰ ਆਤਮਕ ਮੌਤ ਹੜਪ ਕਰੀ ਰੱਖਦੀ ਹੈ। Who is alive, shall surely die. |
ਸਗੁਨ ਅਪਸਗੁਨ ਤਿਸ ਕਉ ਲਗਹਿ ਜਿਸੁ ਚੀਤਿ ਨ ਆਵੈ।। (ਅੰਗ ४०१) ਚੰਗੇ ਮੰਦੇ ਸ਼ਗਨਾ ਦੇ ਸਹਿਮ ਉਸ ਮਨੁੱਖ ਨੂੰ ਚਿੰਮ੍ਬੜਦੇ ਹਨ ਜਿਸ ਦੇ ਚਿੱਤ ਵਿੱਚ ਪਰਮਾਤਮਾ ਨਹੀ ਵੱਸਦਾ। Good and bad omens affect those who do not adorn Lord in mind. |
ਸਲੋਕ ਮ: ੪।। ਅੰਤਰਿ ਅਗਿਆਨੁ ਭਈ ਮਤਿ ਮਧਿਮ ਸਤਿਗੁਰ ਕੀ ਪਰਤੀਤਿ ਨਾਹੀ।। ਅੰਦਰਿ ਕਪਟੁ ਸਭੁ ਕਪਟੋ ਕਰਿ ਜਾਣੈ ਕਪਟੇ ਖਪਹਿ ਖਪਾਹੀ।। ਜਿਸ ਦੇ ਅੰਦਰ ਆਤਮਕ ਹਨੇਰਾ ਹੈ, ਅਤੇ ਜੋ ਸੱਚੇ ਗੁਰਾਂ ਉਤੇ ਭਰੋਸਾ ਨਹੀਂ ਧਾਰਦਾ, ਉਸ ਦੀ ਬੁੱਧੀ ਮੰਦ ਪੈ ਜਾਂਦੀ ਹੈ। ਜਿਸ ਦੇ ਅੰਦਰ ਛਲ ਫਰੇਬ ਹੈ, ਉਹ ਸਾਰਿਆਂ ਨੂੰ ਛਲੀਏ ਸਮਝਦਾ ਹੈ ਅਤੇ ਇਸ ਛਲ ਫਰੇਬ ਰਾਂਹੀ ਉਹ ਬਿਲਕੁਲ ਤਬਾਹ ਹੋ ਜਾਂਦਾ ਹੈ। He, within whom is spiritual ignorance and who puts not faith in the True Guru, his understanding is rendered dim. He, within whom is deceit, deems all deceitful and through his deception, he is utterly ruined. |
ਅਸੀਂ ਖਤੇ ਬਹੁਤ ਕਮਾਵਦੇ ਅੰਤੁ ਨ ਪਾਰਾਵਾਰੁ ਹਰਿ ਕਿਰਪਾ ਕਰਿ ਕੈ ਬਖਿਸ ਲੈਹੁ ਹਉ ਪਾਪੀ ਵਡ ਗੁਨਾਹਗਾਰ I make so many mistakes, there is no end or limit to them. O Lord, please be merciful and forgive me; I am a sinner, a great offender! |
ਸਤਿਗੁਰ ਕੈ ਭਾਣੈ ਜੋ ਚਲੈ ਤਿਸੁ ਵਡਿਆਈ ਵਡੀ ਹੋਇ ॥ One who walks in harmony with the will of the true Guru, obtains the greatest glory. |
ਪ੍ਰਭੁ ਹਰਿਮੰਦਰੁ ਸੋਹਣਾ ਤਿਸੁ ਮਹਿ ਮਾਣਕ ਲਾਲ ॥ The palace of the Lord God is so beautiful within it, there are gems,rubies, pearls and flawless diamonds. |
Satguru Da Hath Hove; Simran Da Saath Hove; Shabad Vich Vishwas Hove; Satsang Di Pyaas Hove; Tuhade Jeeven Vichh Parkash Hi Parkash Hove! Ehi Saadi Ardaas Hove! Guru Raakha! |
ਭੋਲੇ ਭਾਇ ਮਿਲੇ ਰਘੁਰਾਇਆ।। (ਅੰਗ - ੩੨੪) ਪ੍ਰਭੂ ਬੰਦਗੀ ਅਤੇ ਭੋਲੇ ਸੁਭਾਉ ਨਾਲ ਹੀ ਮਿਲਦਾ ਹੈ, ਚਤੁਰਾਈਆਂ-ਸਿਆਣਪਾ ਨਾਲ ਨਹੀ। One attains the Lord through innocent love. |