ਇੱਕ ਪਿੰਡ ਦਾ ਸਰਪੰਚ ਜਨਾਨੀਆ ਪੱਟਣ ਚ ਬੜਾ ਮਸ਼ਾਹੂਰ ਸੀ। ਲੋਕ ਤਾਂ ਉਸ ਨੂੰ ਇਮਰਾਨ ਹਾਸ਼ਮੀ ਜਾਨ ਇਬਰਾਹੀਮ ਕਹਿੰਦੇ ਸੀ। ਇੱਕ ਦਿਨ ਇੱਕ ਬਾਣੀਆ ਸਰਪੰਚ ਕੋਲ ਜਾ ਕੇ ਕਹਿੰਦਾ ਕਿ ਸਰਪੰਚ ਸਾਬ ਮੈਨੂੰ ਵੀ ਕੋਈ ਨੁਕਤਾ ਦਸੋ ਕਿ ਜਨਾਨੀ ਕਿਵੇਂ ਫਸਾਉਂਦੇ ਹੋ? ਸਰਪੰਚ ਖਚਰਾ ਜਿਹਾ ਹਾਸਾ ਹੱਸ ਕੇ ਕਹਿੰਦਾ, "ਜਾ ਬਾਣੀਆ ਤੂੰ ਕੀ ਲੈਣਾ? ਤੇਰੇ ਵੱਲ ਦੀ ਨਹੀਂ ਇਹ ਗੱਲ।" ਪਰ ਬਾਣੀਏ ਦੇ ਬਾਹਲਾ ਖਹਿੜੇ ਪੈਣ ਤੇ ਸਰਪੰਚ ਕਹਿੰਦਾ, "ਪਹਿਲਾ ਸੁੰਹ ਖਾਹ ਕਿ ਕਿਸੇ ਹੋਰ ਨੂੰ ਨਹੀਂ ਆਹ ਨੁਕਤਾ ਦਸਦਾ।" ਬਾਣੀਆ ਆਪਣੇ ਦੇਵੀ ਦੇਵਤਿਆਂ ਦੀ ਸੁੰਹ ਖਾ ਗਿਆ ਤੇ ਸਰਪੰਚ ਨੇ ਨੁਕਤਾ ਦੱਸ ਦਿੱਤਾ ਕਿ ਜਨਾਨੀ ਦੇ ਸੱਜੇ ਕੰਨ ਚ ਆਹ ਮੰਤਰ ਪੜਨ ਤੋਂ ਬਾਅਦ ਜਨਾਨੀ ਦੇ ਲੱਕ ਨੂੰ ਪਿਛਲੇ ਪਾਸਿਉਂ ਪੋਲਾ ਜਿਹਾ ਦੋ ਬਾਰ ਪਲੋਸਣਾ। ਨੁਕਤਾ ਸੁਣ ਬਾਣੀਆ ਪਾਵੇ ਚਾਬੰਲੇ ਕਿ ਕਦੇ ਸੁਨੀਤਾ ਕਦੇ ਪਾਲੋ ਕਦੇ ਹੇਮੋ ਨਾਲ ਨਜਾਰੇ ਲਊਂਗਾ। ਪੱਪੂ ਬਾਣੀਆ ਘਰ ਆ ਕੇ ਰੋਟੀ ਖਾ ਚਾਅ ਚ ਸੌਂ ਗਿਆ ਕਿ ਕਲ ਤੋਂ ਕਾਰਵਾਈ ਸ਼ੁਰੂ। ਜਦੋਂ ਸਵੇਰੇ ਚਾਰ ਵਜੇ ਅੱਖ ਖੁਲੀ ਤਾਂ ਉਹਨੇ ਸੋਚਿਆ ਕਿ ਪਹਿਲਾਂ ਘਰ ਵਾਲੀ ਤੇ ਨੁਕਤਾ ਅਜਮਾ ਕੇ ਦੇਖਦੇ ਆ ਕਿਤੇ ਸਰਪੰਚ ਫੁੱਦੂ ਈ ਨਾ ਬਣਾ ਗਿਆ ਹੋਵੇ। ਉਹਨੇ ਘਰਵਾਲੀ ਦੇ ਕੰਨ ਚ ਮੰਤਰ ਪੜਿਆ ਤੇ ਪਿਛਲੇ ਪਾਸੇ ਲੱਕ ਕੋਲੋ ਦੋ ਵਾਰ ਪਲੋਸਿਆ। ਘਰਵਾਲੀ ਨੇ ਬੰਦ ਅੱਖਾਂ ਨਾਲ ਈ ਘੁੱਟ ਕੇ ਜੱਫੀ ਪਾ ਲਈ ਤੇ ਕਹਿੰਦੀ... . . . . . . . . . . . . . . . "ਸਰਪੰਚ ਸਾਬ ਅੱਜ ਸਵੇਰੇ ਸਵੇਰੇ ਹੀ ਆ ਗਏ।" |