ਜਾਤ ਨਾ ਪੁਛੋ ਸਾਧੂ ਦੀ ਬਸ ਲੈ ਲਵੋ ਗਿਆਨ; ਜਿਹੜੀ ਮਿਲਦੀ ਪੀ ਲਵੋ ਢੱਠੇ ਖੂਹ ਚ ਜਾਵੇ ਬ੍ਰਾਂਡ! |
ਮੋਦੀ ਜੀ ਤੁਸੀਂ ਪਹਿਲਾਂ ਕਿਉਂ ਨਹੀਂ ਦੱਸਿਆ ਕਿ ਐਤਵਾਰ ਨੂੰ ਕੋਰੋਨਾ ਦਾ ਹੈਪੀ ਬਰਥ ਡੇ ਹੈ! |
ਯਾਦ ਰਹੇ 5 ਅਪ੍ਰੈਲ ਨੂੰ ਜੁਗਨੂੰ ਬਣ ਕੇ ਬਨੇਰਿਆਂ ਤੇ ਸਿਰਫ ਖੜੇ ਹੋਣਾ, ਉਡਣਾ ਨਹੀਂ, ਨਹੀਂ ਤਾਂ ਖੰਭ ਛਿੱਲੇ ਜਾਣਗੇ! ~ ਵਲੋਂ ਪੰਜਾਬ ਪੁਲਿਸ |
ਮਰਦਾਂ ਦਾ ਦਰਦ ਇੱਕ ਕਰੋਨਾ,ਦੂਜਾ ਕਰਫਿਊ,ਤੀਜਾ ਮੀਂਹ, ਚੌਥਾ ਠੇਕੇ ਬੰਦ,ਪੰਜਵਾਂ ਨਰਾਤੇ, ਛੇਵਾ ਹਰ ਵੇਲੇ ਜਨਾਨੀ ਦੀ ਨਿਗਾ ਵਿਚ! ਜਵਾਂ ਮਾਰਤੇ ਰੱਬ ਨੇ |
ਬੜਾ ਮਾੜਾ ਟਾਈਮ ਆ, ਬੰਦਾ ਰੁੱਸ ਕੇ ਠੇਕੇ ਨਹੀਂ ਜਾ ਸਕਦਾ ਤੇ ਜਨਾਨੀ ਰੁੱਸ ਕੇ ਪੇਕੇ ਨਹੀਂ ਜਾ ਸਕਦੀ! #ਕੋਰੋਨਾ ਵਾਇਰਸ |
ਪੁਲਿਸ-ਕਿੱਥੇ ਚੱਲਿਆਂ? ਤੈਨੂੰ ਪਤਾ ਨੀਂ ਕਰਫਿਊ ਲੱਗਿਆ। ਬੰਦਾ: ਮੈਂ ਤਾਂ ਜੀ ਮੂਵ ਲੈਣ ਚੱਲਿਆਂ, ਕਰਫਿਊ ਦਾ ਪਤਾ ਤਾਂ ਪਿਛਲੇ ਨਾਕੇ ਤੇ ਈ ਲੱਗ ਗਿਆ ਸੀ। |
ਪੰਜਾਬ ਦੁਨੀਆ ਚ ਪਹਿਲੀ ਸਟੇਟ ਬਣ ਗਈ ਜਿੱਥੇ ਕਰੋਨਾ ਡਾਕਟਰਾਂ ਤੋਂ ਨਹੀਂ ਪੰਜਾਬ ਪੁਲਸ ਤੋਂ ਕਾਬੂ ਆਇਆ! |
ਜੇ ਤੂੰ ਮੇਰੇ ਪਿਆਰ ਨੂੰ ਸਮਝੇ ਤਾਂ ਤੂੰ 'ਮੋਤੀ'; ਜੇ ਨਾ ਸਮਝੇ ਤਾਂ ਤੂੰ 'ਖੋਤੀ'। |
ਅਸੀਂ ਸਮਝਦੇ ਘੱਟ, ਸਮਝਾਉਂਦੇ ਜਿਆਦਾ ਹਾਂ; ਇਸ ਲਈ ਸੁਲਝਦੇ ਘੱਟ, ਉਲਝਦੇ ਜਿਆਦਾ ਹਾਂ। |
ਜਿਵੇਂ Bullet ਦੀ ਜਗਹ ਕੋਈ Car ਨਹੀ ਲੈ ਸਕਦਾ; ਉਦਾਂ ਹੀ ਯਾਰਾਂ ਦੀ ਜਗਹ ਕੋਈ ਨਾਰ ਨਹੀ ਲੈ ਸਕਦੀ। |