ਦਾਰੂ ਦੀ ਜਨਮ ਗਾਥਾ!

ਦੁਨੀਆਂ ਵਿੱਚ ਪਹਿਲੀ ਵਾਰ ਦਾਰੂ ਬਨਾਉਣ ਦੀ ਭੱਠੀ, ਇੱਕ ਬਰਗਦ ਦੇ ਪੇੜ ਦੇ ਥੱਲੇ ਲੱਗੀ ਸੀ। ਬਰਗਦ ਤੇ ਇੱਕ ਕੋਇਲ ਤੇ ਤੋਤਾ ਰਹਿੰਦੇ ਸਨ। ਬਰਗਦ ਦੇ ਥੱਲੇ ਇਕ ਸ਼ੇਰ ਤੇ ਇੱਕ ਸੂਅਰ ਵੀ ਆਰਾਮ ਕਰਨ ਆਂਉਦੇ ਸਨ।

ਪਹਿਲੇ ਹੀ ਦਿਨ ਦਾਰੂ ਕੱਢਦੇ ਸਮੇਂ ਭੱਠੀ ਨੂੰ ਅੱਗ ਲੱਗ ਗਈ ਤੇ ਉਸ ਅੱਗ ਵਿੱਚ ਕੋਇਲ, ਤੋਤਾ, ਸ਼ੇਰ, ਸੂਅਰ ਜਲ ਕੇ ਮਰ ਗਏ ਤੇ ਚਾਰਾਂ ਦੀ ਆਤਮਾ ਸਦਾ ਲਈ ਦਾਰੂ ਵਿਚ ਪ੍ਰਵੇਸ਼ ਕਰ ਗਈ ਤੇ ਜਿਸ ਦਾ ਨਤੀਜਾ ਇਹ ਹੋਇਆ ਕਿ...

.
.
.
.
.
.
.
.
ਦੋ ਪੈੱਗ ਤੋਂ ਬਾਅਦ, ਕੋਇਲ ਦੀ ਆਤਮਾ ਦਾ ਅਸਰ ਮਤਲਬ ਮਿੱਠੇ-ਮਿੱਠੇ ਬੋਲ

ਤੀਸਰੇ ਪੈੱਗ ਤੋਂ ਬਾਅਦ ਤੋਤੇ ਦੀ ਤਰ੍ਹਾਂ ਇੱਕੋ ਗੱਲ ਦੀ ਟੈਂ-ਟੈਂ

ਚੌਥੇ ਪੈੱਗ ਤੋਂ ਬਾਅਦ ਸ਼ੇਰ ਦੀ ਆਤਮਾ ਦਾ ਅਸਰ, ਮਤਲਬ ਪੂਰੀ ਬਦਮਾਸ਼ੀ

ਅਗਲੇ ਪੈੱਗ ਤੋਂ ਬਾਅਦ ਸੂਅਰ ਦੀ ਆਤਮਾ ਜਾਗ ਜਾਂਦੀ ਹੈ ਤੇ ਫਿਰ ਤਾਂ ਤੁਸੀਂ ਜਾਣਦੇ ਹੀ ਹੋ...
.
.
.
.
ਸਿੱਧਾ ਨਾਲੀ ਵਿੱਚ।