ਅੱਜ ਦੇ ਲੀਡਰ ਕਹਿੰਦੇ, "ਟਿਕਟ ਮਿਲੀ ਤਾਂ ਦੇਸ਼ ਬਦਲ ਦਿਆਂਗੇ, ਨਹੀਂ ਮਿਲੀ ਤਾਂ ਪਾਰਟੀ।"
15 ਅਗਸਤ: ਝੰਡੇ, ਗੁਬਾਰੇ, ਦੇਸ਼ ਭਗਤੀ ਦੇ ਗਾਣੇ; ਸਾਰੇ ਜਹਾਂ ਸੇ ਅੱਛਾ, ਮੇਰਾ ਭਾਰਤ ਮਹਾਨ! 16 ਅਗਸਤ: ਪੁੱਤ ਤੂੰ ਆਈਲਟਸ ਕਰਕੇ ਬਾਹਰ ਜਾ, ਇੱਥੇ ਕੁੱਝ ਨਹੀਂ ਪਿਆ!
ਪੰਜਾਬ ਵਿੱਚ ਲਾਈਟ ਦੀ ਕੋਈ ਕਮੀ ਨਹੀਂ! ਸਵੇਰ ਦੀ ਚਾਰ ਵਾਰ ਆ ਚੁੱਕੀ ਹੈ!
ਜਿਹੜੀਆਂ ਬੀਬੀਆਂ ਮਾਸਕ ਲਗਾਉਣ ਦੀ ਬਜਾਏ ਚੁੰਨੀ ਨਾਲ ਮੂੰਹ ਲਪੇਟ ਲੈਂਦੀਆਂ ਹਨ, ਉਨ੍ਹਾਂ ਨੂੰ ਬੇਨਤੀ ਹੈ ਕਿ ਮਾਸਕ ਲਗਾਇਆ ਕਰੋ, ਕਿਉਂਕਿ... ਕੋਰੋਨਾ ਵਾਇਰਸ ਹੈ, ਤੁਹਾਡਾ ਜੇਠ ਨਹੀਂ ਹੈ!
ਜ਼ਮੀਨ ਇੰਤਕਾਲ ਦੇ ਬਾਅਦ ਬੰਦੇ ਦੀ ਹੋ ਜਾਂਦੀ ਹੈ ਅਤੇ ਬੰਦਾ ਇੰਤਕਾਲ ਦੇ ਬਾਅਦ ਜ਼ਮੀਨ ਦਾ ਹੋ ਜਾਂਦਾ ਹੈ!
ਵੱਡੀ ਖ਼ਬਰ: ਹੁਣ ਐਤਵਾਰ ਅਤੇ ਸ਼ਨੀਵਾਰ ਦੁਕਾਨਾਂ ਨਹੀਂ ਖੁੱਲਣਗੀਆਂ। ਬਾਕੀ ਦਿਨ ਬੰਦ ਰਹਿਣਗੀਆਂ।
ਛੜੇ ਬੰਦੇ ਨੂੰ ਜ਼ਨਾਨੀ ਨਾਲ ਲੜਨ ਦਾ ਤਜ਼ਰਬਾ ਹੀ ਨਹੀਂ ਸੀ।
ਪੰਜਾਬੀ ਤਾਂ ਕਬੂਤਰ ਤੇ ਕੁੱਤੇ ਲੈਣ ਲੱਗੇ ਵੀ ਨਸਲ ਦੇਖਦੇ ਹਨ! ਬਸ ਲੀਡਰ ਚੁਨਣ ਲੱਗੇ ਬੇੜਾ ਬਹਿ ਜਾਂਦਾ ਇਨ੍ਹਾਂ ਦਾ!
ਦੋਸਤੋਂ ਜੇ ਸਵੇਰੇ 4-4:30 ਵਜੇ ਦਾਲ ਬਣਾ ਲਈ ਜਾਵੇ ਤਾਂ ਉਸਨੂੰ ਤੜਕੇ ਵਾਲੀ ਦਾਲ ਕਹਿ ਸਕਦੇ ਹਾਂ?
ਜਿਹੜੇ ਵੀਰਾਂ ਦੇ ਭੂਚਾਲ ਕਰਕੇ ਪੈੱਗ ਡਿੱਗ ਗਏ ਸਨ ਉਨ੍ਹਾਂ ਲਈ ਸਰਕਾਰ ਤੋਂ ਮੁਆਵਜੇ ਦੀ ਮੰਗ ਕਰਦੇ ਹਾਂ!