ਜਨਾਨੀ ਨੂੰ ਖੁਸ਼ ਰੱਖਣਾ ਬੰਦੇ ਲਈ ਸਭ ਤੋਂ ਔਖਾ ਕੰਮ ਹੈ।
ਬੰਦੇ ਦਾ ਕੀ ਹੈ ਇਹ ਤਾਂ ਜਨਾਨੀਆਂ ਨੂੰ ਦੇਖ ਕੇ ਹੀ ਖੁਸ਼ ਹੋ ਜਾਂਦਾ ਹੈ।
ਦੋਸਤੋ ਅਗਰ ਲਾਕਡਾਉਨ ਵਿੱਚ ਤੁਹਾਨੂੰ ਬਾਹਰ ਜਾਣਾ ਹੈ ਤਾਂ ਚਿੰਤਾ ਅਤੇ ਡਰਨ ਦੀ ਕੋਈ ਲੋੜ ਨਹੀਂ।
ਤੁਹਾਡਾ ਇਕ ਹੀ ਪੰਜਵਾਂ ਹੋਣਾ ਚਾਹੀਦਾ ਹੈ, "ਠੇਕੇ ਤੇ ਚੱਲਾ ਹਾਂ।"
ਪੰਜਾਬ ਸਰਕਾਰ ਤੁਹਾਡੇ ਨਾਲ ਹੈ।
ਕੋਰੋਨਾ ਤੋਂ ਬਚਣ ਦੇ ਪੰਜਾਬੀ ਤਰੀਕੇ:
ਕਿਸੇ ਨਾਲ ਸਿੱਧੇ ਮੂੰਹ ਗੱਲ ਨਾ ਕਰੋ!
ਕਿਸੇ ਨੂੰ ਛੇਤੀ ਮੂੰਹ ਨਾ ਲਗਾਓ!
ਜਿਸ ਨਾਲ ਮਤਲਬ ਨਹੀਂ ਉਸ ਵਲੋਂ ਮੂੰਹ ਮੋੜ ਲੋ!
ਨੀਵਾਂ ਹੋਣ ਦੀ ਲੋੜ ਨਹੀਂ, ਸਦਾ ਆਕੜੇ ਰਹੋ!
ਸਿਰਫ ਆਪਣੇ ਨਾਲ ਹੀ ਮਤਲਬ ਰੱਖੋ!
ਦਫ਼ਾ ਹੋ, ਪਰਾਂ ਮਰ, ਸ਼ਬਦਾਂ ਦਾ ਵੱਧ ਤੋਂ ਵੱਧ ਇਸਤੇਮਾਲ ਕਰੋ!
ਠੇਕੇ ਤਾਂ ਖੁੱਲ ਗਏ, ਹੁਣ ਪੇਕੇ ਕਦੋਂ ਖੁੱਲਣਗੇ!
ਭਾਰਤ ਵਿੱਚ ਲੋਕਡਾਊਨ ਚਾਦਰੇ (ਧੋਤੀ) ਵਰਗਾ ਹੈ!
ਉੱਪਰ ਤੋਂ ਕੱਸ ਕੇ ਬੰਨਿਆ ਹੈ, ਥੱਲੇ ਤੋਂ ਸਾਰਾ ਖੁੱਲਾ ਪਿਆ ਹੈ!
ਕਿੰਨਾ ਗੂੜਾ ਰਿਸ਼ਤਾ ਹੈ ਦਾਰੂ ਨਾਲ ਖਜਾਨੇ ਦਾ;
ਜੇ ਪੀਵੇ ਤਾਂ ਬੰਦਾ ਨੰਗ ਨਾ ਪੀਵੇ ਤਾਂ ਸਰਕਾਰਾਂ।
ਪੰਜਾਬ ਵਿੱਚ ਕੋਰੋਨਾ ਸਵੇਰੇ 7 ਤੋਂ ਲੈ ਕੇ 11 ਵਜੇ ਤੱਕ ਕੁਝ ਨਹੀਂ ਕਰੇਗਾ!
ਸਰਕਾਰ ਦੀ ਕੋਰੋਨਾ ਨਾਲ ਗੱਲ ਹੋ ਗਈ!
ਦੋਸਤੋਂ ਕਰਫਿਊ ਇੰਨਾ ਕੁ ਖੁੱਲਿਆ ਜਿੰਨ੍ਹੀ ਬਾਬਾ ਰਾਮਦੇਵ ਦੀ ਅੱਖ ਖੁੱਲਦੀ ਹੈ!
ਪਹਿਲਾਂ 21 ਦਿਨ ਦਾ ਲਾਕਡਾਊਨ ਹੁਣ 19 ਦਿਨ ਦਾ ਲਾਕਡਾਊਨ।
ਸਿੱਧਾ - ਸਿੱਧਾ ਕਹਿ ਦਿੰਦੇ, ਦਾਰੂ ਦਾ ਚਲੀਆ ਰੱਖਣਾ ਸੀ।
ਫਿਕਰ ਕਰੇਂਦੇ ਬਾਵਰੇ ਤੇ ਜਿਕਰ ਕਰੇਂਦੇ ਸਾਧ;
ਉੱਠ ਫਰੀਦਾ ਜਿਕਰ ਕਰ ਤੇ ਫਿਕਰ ਕਰੇਗਾ ਆਪ!