ਇੱਕ ਗੱਲ ਹੈ ਵੈਸੇ ਜਦੋਂ ਤੱਕ ਪੰਜਾਬ ਵਾਲੇ ਸਾਰਾ ਦਿਨ ਲਾਹਨਤਾਂ ਪਾ ਕੇ ਸੌਣ ਲੱਗਦੇ ਆ, ਉੱਨੇ ਨੂੰ ਕੈਨੇਡਾ, ਅਮਰੀਕਾ ਵਾਲੇ ਉੱਠ ਕੇ ਕਮਰ ਕੱਸ ਕੇ ਸ਼ੁਰੂ ਹੋ ਜਾਂਦੇ ਆ! |
ਭਾਜਪਾ ਦਾ ਹਾਲ ਵੀ ਉਸ ਦਰਜ਼ੀ ਵਾਂਗ ਹੈ ਜੋ ਪਜਾਮਾ ਗ਼ਲਤ ਕੱਟੇ ਜਾਣ ਤੇ ਕੱਛੇ ਦੇ ਹੀ ਫਾਇਦੇ ਦੱਸੀ ਜਾਂਦਾ। |
ਵੱਡੇ ਬਾਦਲ ਸਾਹਬ ਤੋਂ ਪ੍ਰਭਾਵਿਤ ਹੋ ਕੇ ਮੈਂ ਵੀ ਮੋਦੀ ਵਾਲੇ 15 ਲੱਖ ਛੱਡਣ ਦਾ ਐਲਾਨ ਕਰਦਾ ਹਾਂ! |
ਸਪਾ ਅਤੇ ਬਸਪਾ ਨੇ ਰਾਮਦੇਵ ਤੋਂ ਬਦਲਾ ਲੈ ਲਿਆ (ਮਤਲਬ ਸਾਇਕਲ ਅਤੇ ਹਾਥੀ)! ਹੁਣ ਕਾਂਗਰਸ ਦੇ ਪੰਜੇ ਦੀ ਵਾਰੀ ਹੈ! |
ਜ਼ਰੂਰੀ ਸੂਚਨਾ ਪਤੰਜਲੀ ਸਟੋਰ ਤੋਂ ਕੁਝ ਦਿਨਾਂ ਦੇ ਲਈ ਸੂਜੀ ਨਹੀਂ ਮਿਲੇਗੀ! ਕਿਉਂਕਿ ਭਾਭੀ ਰਾਮਦੇਵੀ ਦੀ ਖੁਦ ਦੀ ਪਤੰਜਲੀ ਸੁੱਜੀ ਹੋਈ ਹੈ! |
ਜਿਸ ਤਰ੍ਹਾਂ ਚੇਚਕ ਨੂੰ ਮਾਤਾ ਦਾ ਦਰਜ਼ਾ ਮਿਲਿਆ ਹੈ, ਉਸ ਤਰ੍ਹਾਂ ਕੋਰੋਨਾ ਨੂੰ ਵੀ ਜੇਠ ਦਾ ਦਰਜ਼ਾ ਮਿਲਣਾ ਚਾਹੀਦਾ ਹੈ! ਪਤੰਦਰ ਨੇ ਸੱਭ ਦੇ ਘੁੰਡ ਕਢਵਾ ਦਿੱਤੇ! |
ਅੱਜ ਦਾ ਗਿਆਨ: ਜਿੰਨੀ ਗਹਿਰੀ ਦੋਸਤੀ, ਉੰਨੀਆਂ ਲੁੱਚੀਆਂ ਗੱਲਾਂ! |
ਸਮੇ ਦਾ ਕੁਝ ਪਤਾ ਨੀ ਲੱਗਦਾ ਸਮਾਂ ਕਦੋਂ ਪਲਟੀ ਮਾਰ ਜਾਂਦਾ! ਸਾਲ ਪਹਿਲਾਂ ਜਿਸ ਗਰਮ ਪਾਣੀ 'ਚ ਨਿੰਬੂ ਪਾ ਕੇ ਹੱਥ ਧੋਂਦੇ ਸੀ, ਉਹ ਸਵੇਰੇ ਸ਼ਾਮ ਪੀ ਰਹੇ ਹਾਂ! ਜਿਹੜੀ ਚੀਜ਼ ਸ਼ਾਮ ਨੂੰ ਪੀਂਦੇ ਸੀ, ਉਸ ਨਾਲ ਸਵੇਰੇ ਸ਼ਾਮ ਹੱਥ ਧੋ ਰਹੇ ਹਾਂ! ਇਸੇ ਕਰਕੇ ਕਹਿੰਨਾਂ ਕਿ ਸਮੇਂ ਦੀ ਮਾਰ ਤੋਂ ਡਰ ਕੇ ਚੱਲਿਆ ਕਰੋ... ਕੋਈ ਪਤਾ ਨਹੀਂ ਕਦੋਂ ਚੱਕ ਥੱਲ ਹੋ ਜਾਵੇ! ਹੱਸਦੇ ਵਸਦੇ ਰਹੋ... ਹੱਥ ਧੋਂਦੇ ਰਹੋ! |
ਦਿਮਾਗ ਦੀ ਸਮਰੱਥਾ ਲਗਭਗ 2.5 ਪੇਟਾਬਾਈਟ ਹੁੰਦੀ ਹੈ। 1ਪੇਟਾਬਾਈਟ -1000 ਟੇਰਾਬਾਈਟ 1ਟੇਰਾਬਾਈਟ - 1000ਜੀਬੀ ਮਤਲਬ 16 ਜੀਬੀ ਮੈਮੋਰੀ ਵਾਲੇ ਲਗਭਗ 1 ਲੱਖ 56 ਹਜ਼ਾਰ ਪੈਨ ਡਰਾਈਵ ਦਿਮਾਗ ਵਿਚ 10000ਕਰੋੜ ਨਿਊਰਾਨਸ ਹੁੰਦੇ ਹਨ। ਇਨ੍ਹੇ ਸ਼ਕਤੀਸ਼ਾਲੀ ਦਿਮਾਗ ਨੂੰ ਖ਼ਰਾਬ ਕਰਨ ਲਈ ਇੱਕ ਔਰਤ ਕਾਫੀ ਹੈ। ਪਰ ਠੀਕ ਕਰਨ ਲਈ ਤਿੰਨ ਪੈੱਗ। ਬੱਸ ਏਹੀ ਦੱਸਣਾ ਸੀ। |
ਅਸੀਂ ਧੁੱਪ ਸਮਝੇ ਉਹ ਛਾਂ ਨਿੱਕਲੀ, ਅਸੀਂ ਮੱਝ ਸਮਝੀ ਉਹ ਗਾਂ ਨਿੱਕਲੀ, ਬੇੜਾ ਗਰਕ ਹੋ ਜਾਵੇ ਇੰਨਾ ਬਿਊਟੀ ਪਾਰਲਰਾਂ ਦਾ, ਅਸੀਂ ਕੁੜੀ ਸਮਝੀ ਉਹ ਕੁੜੀ ਦੀ ਮਾਂ ਨਿੱਕਲੀ। |