ਫਰੀਦਾ ਮੈ ਜਾਨਿਆ ਦੁਖੁ ਮੁਝ ਕੂ ਦੁਖੁ ਸਬਾਇਐ ਜਗਿ।। ਊਚੈ ਚੜਿ ਕੈ ਦੇਖਿਆ ਤਾਂ ਘਰਿ ਘਰਿ ਏਹਾ ਅਗਿ ।।੮੧।। Fareed, I thought that I was in trouble; but the whole world is in trouble! When I climbed the hill and looked around, I saw this fire in each and every home! ~ Sri Guru Granth Sahib Ji: Ang 1382 |
ਜੋ ਤੁਧੁ ਭਾਵੈ ਸਾਈ ਭਲੀ ਕਾਰ ॥ ਤੂ ਸਦਾ ਸਲਾਮਤਿ ਨਿਰੰਕਾਰ ॥ Whatever pleases You is only good done. (Remaining in Your will is good) You are Eternal & Formless, O Lord! |
ਮੇਰਾ ਬੈਦੁ ਗੁਰੂ ਗੋਵਿੰਦਾ।। ਹਰਿ ਹਰਿ ਨਾਮੁ ਅਉਖਧੁ ਮੁਖਿ ਦੇਵੈ ਕਾਟੈ ਜਮ ਕੀ ਫੰਧਾ ।। ਰਹਾਉ ।। My physician is the Guru, the Lord of the Universe. He places the medicine of the Naam into my mouth and cuts away the noose of death. ।।1।। ।।Pause।। |
ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲੁ ਧਨੁ ।। ਕੀੜੀ ਤੁਲਿ ਨ ਹੋਵਨੀ ਜੇ ਤਿਸੁ ਮਨਹੁ ਨ ਵੀਸਰੀਹ।।੨੩।। Even a tiny ant that does not forget God has more merit than the richest of kings! ~ Sri Guru Granth Sahib Ji |
ਸ਼ਲੋਕ ਮ: ੩ ਜਗਤੁ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ।। ਜਿਤੁ ਦੁਆਰੈ ਉਬਰੈ ਤਿਤੈ ਲੈਹੁ ਉਬਾਰਿ।। ਸਤਿਗੁਰਿ ਸੁਖੁ ਵੇਖਾਲਿਆ ਸਚਾ ਸ਼ਬਦੁ ਬੀਚਾਰਿ।। ਨਾਨਕ ਅਵਰੁ ਨ ਸੁਝਈ ਹਰਿ ਬਿਨੁ ਬਖਸ਼ਣਹਾਰੁ।।੧ ।। Shalok, Third Mehla: The world is going up in flames - shower it with Your Mercy, and save it. Save it, and deliver it, by whatever method it takes. The True Guru has shown the way to peace, contemplating the True Word of the Shabad. Nanak knows no other than the Lord, the Forgiving Lord।।1।। |
ਖਾਣਾ ਪੀਣਾ ਹਸਣਾ ਸਉਣਾ ਵਿਸਿਰ ਗਇਆ ਹੈ ਮਰਣਾ।।ਖਸਮੁ ਵਿਸਾਰਿ ਖੁਆਰੀ ਕੀਨੀ ਧ੍ਰਿਗ ਜੀਵਣੁ ਨਹੀਂ ਰਹਣਾ।।੧।। ਖਾਣ, ਪੀਣ, ਹੱਸਣ ਅਤੇ ਸੌਣ ਵਿੱਚ ਇਨਸਾਨ ਮੌਤ ਨੂੰ ਭੁੱਲ ਜਾਂਦਾ ਹੈ।ਪ੍ਰਭੂ ਨੂੰ ਵਿਸਾਰ ਕੇ ਜੀਵ ਉਹ ਉਹ ਕੰਮ ਕਰਦਾ ਰਹਿੰਦਾ ਹੈ ਜੋ ਉਸਨੂੰ ਤਬਾਹ ਕਰ ਦਿੰਦੇ ਹਨ ਅਤੇ ਉਸਦਾ ਜੀਵਨ ਫਿਟਕਾਰ ਯੋਗ ਹੋ ਜਾਂਦਾ ਹੈ। ਇਥੇ ਸਦਾ ਕਿਸੇ ਨੇ ਟਿਕੇ ਨਹੀਂ ਰਹਿਣਾ, ਫਿਰ ਕਿਉਂ ਨਾ ਜੀਵਨ ਸੁਚੱਜਾ ਬਣਾਇਆ ਜਾਵੇ? Eating, drinking, laughing and sleeping, the mortal forgets about dying. Forgetting his Lord, the mortal is ruined, and his life is cursed. One cannot remain here forever, (then why not live a good life?) |
ਹਮ ਮੂਰਖ ਮੁਗਧ ਸਰਣਾਗਤੀ ਮਿਲ ਗੋਵਿੰਦ ਰੰਗਾ ਰਾਮ ਰਾਜੇ।। ਹੇ ਬੇਅੰਤ ਕੌਤਕਾਂ ਦੇ ਮਾਲਿਕ ਗੋਵਿੰਦ! ਸਾਨੂੰ ਮਿਲ, ਅਸੀਂ ਮੂਰਖ ਬੇਸਮਝ ਤੇਰੀ ਸ਼ਰਨ ਆਏ ਹਾਂ। I am foolish and ignorant, but I have taken to His sanctuary. May I merge in the love of the Lord of the Universe, O Lord King! |
ਸੋਈ ਕਰਾਇ ਜੋ ਤੁਧੁ ਭਾਵੈ।। ਮੋਹਿ ਸਿਆਣਪ ਕਛੂ ਨ ਆਵੈ।। ਹੇ ਪ੍ਰਭੂ ਪਾਤਿਸ਼ਾਹ! ਤੂੰ ਮੈਥੋਂ ਉਹੀ ਕੰਮ ਕਰਾਇਆ ਕਰ ਜੋ ਤੈਨੂੰ ਚੰਗਾ ਲੱਗਦਾ ਹੈ, ਮੈਨੂੰ ਕੋਈ ਅਕਲ ਦੀ ਗੱਲ ਕਰਨੀ ਨਹੀਂ ਆਉਂਦੀ। (O Lord)! make me do, what pleases You. I have no cleverness at all! |
ਗੁਰ ਕੀ ਹਰਿ ਟੇਕ ਟਿਕਾਇ।। ਅਵਰ ਆਸਾ ਸਭ ਲਾਹਿ।। ਹੇ ਭਾਈ! ਪ੍ਰਭੂ ਦੇ ਰੂਪ ਗੁਰੂ ਦੇ ਆਸਰੇ ਤੇ ਭਰੋਸਾ ਰੱਖ, ਹੋਰ (ਆਸਰਿਆਂ ਦੀਆਂ) ਸਭ ਆਸਾਂ (ਮਨ ਵਿਚੋਂ) ਦੂਰ ਕਰ ਦੇ। Hold tight to the support of the Guru, the Lord. Give up all other hopes. ~ Guru Arjan Dev Ji |
ਨਾਨਕ ਹੁਕਮੇ ਜੇ ਬੁਝੇ ਤ ਹਉਮੈ ਕਹੈ ਨ ਕੋਇ! O Nanak, one who understands His command, does not speak in ego! |