sms

ਅੱਜ ਦੇ ਲੀਡਰ ਕਹਿੰਦੇ, "ਟਿਕਟ ਮਿਲੀ ਤਾਂ ਦੇਸ਼ ਬਦਲ ਦਿਆਂਗੇ, ਨਹੀਂ ਮਿਲੀ ਤਾਂ ਪਾਰਟੀ।"

sms

15 ਅਗਸਤ: ਝੰਡੇ, ਗੁਬਾਰੇ, ਦੇਸ਼ ਭਗਤੀ ਦੇ ਗਾਣੇ; ਸਾਰੇ ਜਹਾਂ ਸੇ ਅੱਛਾ, ਮੇਰਾ ਭਾਰਤ ਮਹਾਨ!
16 ਅਗਸਤ: ਪੁੱਤ ਤੂੰ ਆਈਲਟਸ ਕਰਕੇ ਬਾਹਰ ਜਾ, ਇੱਥੇ ਕੁੱਝ ਨਹੀਂ ਪਿਆ!

sms

ਪੰਜਾਬ ਵਿੱਚ ਲਾਈਟ ਦੀ ਕੋਈ ਕਮੀ ਨਹੀਂ!
ਸਵੇਰ ਦੀ ਚਾਰ ਵਾਰ ਆ ਚੁੱਕੀ ਹੈ!

sms

ਜਿਹੜੀਆਂ ਬੀਬੀਆਂ ਮਾਸਕ ਲਗਾਉਣ ਦੀ ਬਜਾਏ ਚੁੰਨੀ ਨਾਲ ਮੂੰਹ ਲਪੇਟ ਲੈਂਦੀਆਂ ਹਨ, ਉਨ੍ਹਾਂ ਨੂੰ ਬੇਨਤੀ ਹੈ ਕਿ ਮਾਸਕ ਲਗਾਇਆ ਕਰੋ, ਕਿਉਂਕਿ... ਕੋਰੋਨਾ ਵਾਇਰਸ ਹੈ, ਤੁਹਾਡਾ ਜੇਠ ਨਹੀਂ ਹੈ!

sms

ਜ਼ਮੀਨ ਇੰਤਕਾਲ ਦੇ ਬਾਅਦ ਬੰਦੇ ਦੀ ਹੋ ਜਾਂਦੀ ਹੈ ਅਤੇ ਬੰਦਾ ਇੰਤਕਾਲ ਦੇ ਬਾਅਦ ਜ਼ਮੀਨ ਦਾ ਹੋ ਜਾਂਦਾ ਹੈ!

sms

ਵੱਡੀ ਖ਼ਬਰ: ਹੁਣ ਐਤਵਾਰ ਅਤੇ ਸ਼ਨੀਵਾਰ ਦੁਕਾਨਾਂ ਨਹੀਂ ਖੁੱਲਣਗੀਆਂ। ਬਾਕੀ ਦਿਨ ਬੰਦ ਰਹਿਣਗੀਆਂ।

sms

ਛੜੇ ਬੰਦੇ ਨੂੰ ਜ਼ਨਾਨੀ ਨਾਲ ਲੜਨ ਦਾ ਤਜ਼ਰਬਾ ਹੀ ਨਹੀਂ ਸੀ।

sms

ਪੰਜਾਬੀ ਤਾਂ ਕਬੂਤਰ ਤੇ ਕੁੱਤੇ ਲੈਣ ਲੱਗੇ ਵੀ ਨਸਲ ਦੇਖਦੇ ਹਨ!
ਬਸ ਲੀਡਰ ਚੁਨਣ ਲੱਗੇ ਬੇੜਾ ਬਹਿ ਜਾਂਦਾ ਇਨ੍ਹਾਂ ਦਾ!

sms

ਦੋਸਤੋਂ ਜੇ ਸਵੇਰੇ 4-4:30 ਵਜੇ ਦਾਲ ਬਣਾ ਲਈ ਜਾਵੇ ਤਾਂ
ਉਸਨੂੰ ਤੜਕੇ ਵਾਲੀ ਦਾਲ ਕਹਿ ਸਕਦੇ ਹਾਂ?

sms

ਜਿਹੜੇ ਵੀਰਾਂ ਦੇ ਭੂਚਾਲ ਕਰਕੇ ਪੈੱਗ ਡਿੱਗ ਗਏ ਸਨ ਉਨ੍ਹਾਂ ਲਈ ਸਰਕਾਰ ਤੋਂ ਮੁਆਵਜੇ ਦੀ ਮੰਗ ਕਰਦੇ ਹਾਂ!

End of content

No more pages to load

Next page