
ਜਾਤ ਨਾ ਪੁਛੋ ਸਾਧੂ ਦੀ ਬਸ ਲੈ ਲਵੋ ਗਿਆਨ;
ਜਿਹੜੀ ਮਿਲਦੀ ਪੀ ਲਵੋ ਢੱਠੇ ਖੂਹ ਚ ਜਾਵੇ ਬ੍ਰਾਂਡ!

ਮੋਦੀ ਜੀ ਤੁਸੀਂ ਪਹਿਲਾਂ ਕਿਉਂ ਨਹੀਂ ਦੱਸਿਆ ਕਿ ਐਤਵਾਰ ਨੂੰ ਕੋਰੋਨਾ ਦਾ ਹੈਪੀ ਬਰਥ ਡੇ ਹੈ!

ਯਾਦ ਰਹੇ 5 ਅਪ੍ਰੈਲ ਨੂੰ ਜੁਗਨੂੰ ਬਣ ਕੇ ਬਨੇਰਿਆਂ ਤੇ ਸਿਰਫ ਖੜੇ ਹੋਣਾ, ਉਡਣਾ ਨਹੀਂ, ਨਹੀਂ ਤਾਂ ਖੰਭ ਛਿੱਲੇ ਜਾਣਗੇ!
~ ਵਲੋਂ ਪੰਜਾਬ ਪੁਲਿਸ

ਮਰਦਾਂ ਦਾ ਦਰਦ
ਇੱਕ ਕਰੋਨਾ,ਦੂਜਾ ਕਰਫਿਊ,ਤੀਜਾ ਮੀਂਹ, ਚੌਥਾ ਠੇਕੇ ਬੰਦ,ਪੰਜਵਾਂ ਨਰਾਤੇ, ਛੇਵਾ ਹਰ ਵੇਲੇ ਜਨਾਨੀ ਦੀ ਨਿਗਾ ਵਿਚ!
ਜਵਾਂ ਮਾਰਤੇ ਰੱਬ ਨੇ

ਬੜਾ ਮਾੜਾ ਟਾਈਮ ਆ, ਬੰਦਾ ਰੁੱਸ ਕੇ ਠੇਕੇ ਨਹੀਂ ਜਾ ਸਕਦਾ ਤੇ ਜਨਾਨੀ ਰੁੱਸ ਕੇ ਪੇਕੇ ਨਹੀਂ ਜਾ ਸਕਦੀ!
#ਕੋਰੋਨਾ ਵਾਇਰਸ

ਪੁਲਿਸ-ਕਿੱਥੇ ਚੱਲਿਆਂ? ਤੈਨੂੰ ਪਤਾ ਨੀਂ ਕਰਫਿਊ ਲੱਗਿਆ।
ਬੰਦਾ: ਮੈਂ ਤਾਂ ਜੀ ਮੂਵ ਲੈਣ ਚੱਲਿਆਂ, ਕਰਫਿਊ ਦਾ ਪਤਾ ਤਾਂ ਪਿਛਲੇ ਨਾਕੇ ਤੇ ਈ ਲੱਗ ਗਿਆ ਸੀ।

ਪੰਜਾਬ ਦੁਨੀਆ ਚ ਪਹਿਲੀ ਸਟੇਟ ਬਣ ਗਈ ਜਿੱਥੇ ਕਰੋਨਾ ਡਾਕਟਰਾਂ ਤੋਂ ਨਹੀਂ ਪੰਜਾਬ ਪੁਲਸ ਤੋਂ ਕਾਬੂ ਆਇਆ!

ਜੇ ਤੂੰ ਮੇਰੇ ਪਿਆਰ ਨੂੰ ਸਮਝੇ ਤਾਂ ਤੂੰ 'ਮੋਤੀ';
ਜੇ ਨਾ ਸਮਝੇ ਤਾਂ ਤੂੰ 'ਖੋਤੀ'।

ਅਸੀਂ ਸਮਝਦੇ ਘੱਟ, ਸਮਝਾਉਂਦੇ ਜਿਆਦਾ ਹਾਂ;
ਇਸ ਲਈ ਸੁਲਝਦੇ ਘੱਟ, ਉਲਝਦੇ ਜਿਆਦਾ ਹਾਂ।

ਜਿਵੇਂ Bullet ਦੀ ਜਗਹ ਕੋਈ Car ਨਹੀ ਲੈ ਸਕਦਾ;
ਉਦਾਂ ਹੀ ਯਾਰਾਂ ਦੀ ਜਗਹ ਕੋਈ ਨਾਰ ਨਹੀ ਲੈ ਸਕਦੀ।