
ਕੱਚ ਤੇ ਸੱਚ ਹਮੇਸ਼ਾ ਚੁੱਭਦਾ ਹੈ।

ਦਿਨ ਚੜਿਆ ਹੈ ਹਰ ਦਿਨ ਵਰਗਾ;
ਪਰ ਅੱਜ ਇਹ ਦਿਨ ਕੁਝ ਖਾਸ ਹੋਵੇ;
ਆਪਣੇ ਲਈ ਤਾਂ ਮੰਗਦੇ ਹਾਂ ਹਰ ਰੋਜ਼;
ਅੱਜ ਸਰਬੱਤ ਦੇ ਭਲੇ ਲਈ ਅਰਦਾਸ ਹੋਵੇ।

ਪੰਜਾਬੀ ਸਾਰੀ ਦੁਨੀਆ ਤੋਂ ਅੱਗੇ ਹਨ।
ਕਿਓਂਕਿ ਸਾਰੀ ਦੁਨੀਆ ਅਜੇ 2G ਅਤੇ 3G ਦਾ ਇਸਤੇਮਾਲ ਕਰਦੀ ਹੈ ਅਤੇ ਪੰਜਾਬੀ 22G।

ਹੇ ਅਕਾਲ ਪੁਰਖ ਆਪ ਜੀ ਦਾ ਸ਼ੁਕਰ ਹੈ,
ਪਿਛਲਾ ਸਮਾਂ ਆਪ ਜੀ ਦੇ ਮਿੱਠੇ ਭਾਣੇ ਅੰਦਰ ਬਹੁਤ ਹੀ ਸੁੱਖਾਂ ਨਾਲ ਬਤੀਤ ਹੋਇਆ ਹੈ,
ਅਗਲਾ ਸਮਾਂ ਵੀ ਇਸੇ ਪ੍ਰਕਾਰ ਸੁੱਖਾਂ ਭਰਿਆ ਬਤੀਤ ਹੋਏ। ਇਸਦੀ ਕ੍ਰਿਪਾਲਤਾ ਕਰਨਾ ਜੀਓ।
ਕੋਟਿਨ ਕੋਟਿ ਸ਼ੁਕਰਾਨਾ ਹੈ।

ਰਿਸ਼ਤੇ ਕਦੇ ਵੀ ਕੁਦਰਤੀ ਮੌਤ ਨਹੀ ਮਰਦੇ;
ਇਨਹਾਂ ਨੂੰ ਹਮੇਸ਼ਾ ਇਨਸਾਨ ਹੀ ਕਤਲ ਕਰਦਾ ਹੈ -
ਨਫਰਤ ਨਾਲ, ਨਜ਼ਰ ਅੰਦਾਜੀ ਨਾਲ ਅਤੇ ਕਦੇ ਗਲਤਫ਼ਹਮੀ ਨਾਲ।

ਯਾਰਾਂ ਦਾ ਪਤਾ ਦੁੱਖ ਵੇਲੇ ਲੱਗਦਾ,
D.J. ਲਾ ਕੇ ਤਾ ਜਿੰਨੀ ਮਰਜ਼ੀ ਮੰਡੀਰ ਇੱਕਠੀ ਕਰ ਲੋ।

ਬਚਪਨ ਵਿੱਚ ਸਾਡੇ ਕੱਪੜੇ ਮੈਲੇ ਸਨ ਪਰ ਦਿਲ ਬਹੁਤ ਸਾਫ਼ ਸੀ।
ਹੁਣ ਕੱਪੜੇ ਸੋਹਣੇ ਨੇ ਪਰ ਦਿਲ ਬਹੁਤ ਮੈਲੇ ਹੋ ਗਏ।